Thursday, 14 November 2013

ਅੱਜ  ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ l
ਜੇ ਅੱਜ ਭਾਰਤ ਲੋਕਤੰਤਰ , ਧਰਮ -ਨਿਰੱਪਖਤਾ ਤੇ ਬਹੁਵਾਦੀ ਕਦਰਾਂ -ਕੀਮਤਾਂ ਨੂੰ ਪ੍ਰਣਾਇਆ ਹੋਇਆ ਹੈ ਤਾਂ ਇਸ ਵਿਚ ਬਹੁਤਾ ਯੋਗਦਾਨ ਨਹਿਰੂ ਦਾ ਹੈ l ਆਜ਼ਾਦੀ ਸੰਗ੍ਰਾਮ ਨੂੰ ਲੋਕਾਂ ਦੀ ਸਾਂਝੀ ਲਹਿਰ ਬਣਾਉਣ ਲਈ ਗਾਂਧੀ ਤੇ ਨਹਿਰੂ ਨੇ ਭਾਰਤ ਦੀ ਅਸਲੀਅਤ ਨੂੰ ਸਮਝਿਆ ਤੇ ਇਸ ਦੇ ਕਰੋੜਾਂ ਲੋਕਾਂ ਦੇ ਅਲਗ ਅਲਗ ਪਹਿਰਾਵਿਆਂ , ਬੋਲੀਆਂ , ਜੀਵਨ ਜਾਚ , ਆਸਥਾਵਾਂ , ਸਾਂਝਾਂ ਤੇ ਵਖਰੇਵਿਆਂ 'ਚ  ਵਸਦੀ ਹਿੰਦੁਸਤਾਨੀਅਤ ਨੂੰ ਪਛਾਣਿਆ l ਇਹ ਪਛਾਣ ਉਨ੍ਹਾਂ ਦੀ ਰਾਜਨੀਤੀ ਦਾ ਵਿਵੇਕ, ਅਧਾਰ ਤੇ ਆਵਾਜ਼ ਬਣੀ l ਇਸ ਵਿਚ ਦ੍ਦੂਜੇ ਦੇ ਵਿਚਾਰਾਂ ਲਈ ਸਨਮਾਨ ਤੇ ਸਹਿਨਸ਼ੀਲਤਾ ਸੀ l ਇਸੇ ਕਾਰਨ ਇਸ ਲਹਿਰ ਦਾ ਦਾਇਰਾ ਬੇਹਦ ਵਿਸ਼ਾਲ ਹੋ ਗਿਆ l
ਅੱਜ ਇਸ ਪਛਾਣ ਨੂੰ ਬੜੀ ਚਾਲਾਕੀ ਨਾਲ ਚਣੋਤੀ ਦਿਤੀ ਜਾ ਰਹੀ ਹੈ।' ਇੰਡੀਆ ਫਸਟ ' ਦੇ ਨਾਂ ਤੇ ਸਭੇ ਪਛਾਣਾਂ  ਨੂੰ ਦਰਕਿਨਾਰ ਕਰ ਮਜਬੂਤ ਲੀਡਰਸ਼ਿਪ ਦੇ ਨਾਅਰੇ  ਹੇਠ ਫਾਸ਼ੀਵਾਦ ਦਾ ਰਥ ਦਨਦਨਾ ਰਿਹਾ ਹੈ। ਵਕਤ ਦੀ ਲੋੜ੍ਹ  ਹੈ  ਕਿ  ਮੋਦੀ ਅਤੇ ਆਰ ,ਐਸ, ਐਸ  ਦੇ ਇਸ ਛਲਾਵੇ ਨੂੰ ਮਾਤ ਦੇਣ ਲੈ ਗਾਂਧੀ -ਨਹਿਰੂ ਵਿਚਾਰਧਾਰਕ ਵਿਰਾਸਤ  ਤੇ ਜੋਰ ਦਿੰਦੇ ਹੋਏ ਫਾਸ਼ੀਵਾਦੀ ਛਲਾਵੇ ਨੂੰ ਬੇਨਕਾਬ ਕੀਤਾ ਜਾਵੇ। ਐਵੇਂ  ਮੋਦੀ ਜਾਂ ਗੁਜਰਾਤ ਬਾਰੇ ਰੋਲਾ ਪਾਓਣਾ  ਤਾਂ ਇਨਾਂ ਦੀ ਕੁਟਿਲ ਚਾਲ 'ਚ ਫਸਣਾ ਹੋਏਗਾ।
ਨਹਿਰੂ  ਦਾ ਅਰਥ ਹੈ -ਮਜਬੂਤ ਤੇ ਬਹੁਵਾਦੀ ਲੋਕਤੰਤਰ , ਧਰਮ -ਨਿਰਪਖਤਾ , ਆਧੁਨਿਕਤਾ,   ਸਮਾਜਵਾਦ , ਹਿੰਦੁਸਤਾਨੀਅਤ ਨਾਲ ਪੂਰਨ  ਵਚਨਬ੍ਧਿਤਾ। ਕਾਂਗਰਸ ਇਸ ਦੀ ਪਛਾਣ  ਹੈ।
ਅੰਨਾ  ਕਾਂਗਰਸ ਵਿਰੋਧ ਬੀ ,ਜੇ,ਪੀ,- ਆਰ,ਐਸ ਐਸ  ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਦਾ ਖਾਸਾ ਹੈ।



No comments: